sikhi for dummies
Back

324, 463, 1372.) Kabeer ji Goshti, Sects, Sikhs

Page 324 Goshti- Gauri Kabeer ji- ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ What use is chanting, and what use is penance, fasting or devotional worship, ਜਾ ਕੈ ਰਿਦੈ ਭਾਉ ਹੈ ਦੂਜਾ ॥੧॥ To one whose heart is filled with the love of duality? ||1|| ਰੇ ਜਨ ਮਨੁ ਮਾਧਉ ਸਿਉ ਲਾਈਐ ॥ O humble people, link your mind to the Lord. ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥ Through cleverness, the four-armed Lord is not obtained. ||Pause|| ਪਰਹਰੁ ਲੋਭੁ ਅਰੁ ਲੋਕਾਚਾਰੁ ॥ Set aside your greed and worldly ways. ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥ Set aside sexual desire, anger and egotism. ||2|| ਕਰਮ ਕਰਤ ਬਧੇ ਅਹੰਮੇਵ ॥ Ritual practices bind people in egotism; ਮਿਲਿ ਪਾਥਰ ਕੀ ਕਰਹੀ ਸੇਵ ॥੩॥ Meeting together, they worship stones. ||3|| ਕਹੁ ਕਬੀਰ ਭਗਤਿ ਕਰਿ ਪਾਇਆ ॥ Says Kabeer, He is obtained only by devotional worship. ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥ Through innocent love, the Lord is met. ||4||6|| Page 463 Sects- Asa Kabeer ji- ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥ The Yogis, celibates, penitents and Sannyasis make pilgrimages to all the sacred places. ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥ The Jains with shaven heads, the silent ones, the beggars with matted hair - in the end, they all shall die. ||1|| ਤਾ ਤੇ ਸੇਵੀਅਲੇ ਰਾਮਨਾ ॥ Meditate, therefore, on the Lord. ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥ What can the Messenger of Death do to one whose tongue loves the Name of the Lord? ||1||Pause|| ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ Those who know the Shastras and the Vedas, astrology and the rules of grammar of many languages; ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥ those who know Tantras and mantras and all medicines - even they shall die in the end. ||2|| ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥ Those who enjoy regal power and rule, royal canopies and thrones, many beautiful women, ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥ betel nuts, camphor and fragrant sandalwood oil - in the end, they too shall die. ||3|| ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥ I have searched all the Vedas, Puranas and Smritis, but none of these can save anyone. ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥ Says Kabir, meditate on the Lord, and eliminate birth and death. ||4||5|| Page 1372 Sikhs- Salok Kabeer ji- ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ Kabeer, what can the True Guru do, when His Sikhs are at fault? ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ The blind do not take in any of His Teachings; it is as useless as blowing into bamboo. ||158||